ਪਵਨ ਬਾਂਸਲ ਦੇ ਸੰਸਦੀ ਮੰਤਰੀ ਬਣਨ ਨਾਲ ਚੰਡੀਗੜ੍ਹ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ a href=”http://mediaadviser.net/content/wp-content/uploads/2009/05/pawan.jpg”img style=”border-right: 0px; border-top: 0px; border-left: 0px; border-bottom: 0px” height=”117″ alt=”pawan” src=”http://mediaadviser.net/content/wp-content/uploads/2009/05/pawan-thumb.jpg” width=”97″ align=”left” border=”0″/a ਚੰਡੀਗੜ੍ਹ, 29 ਮਈ :ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ੍ਰੀ ਪਵਨ ਬਾਂਸਲ ਦੇ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਬਣਨ ਦਾ ਚੰਡੀਗੜ੍ਹ ਵਾਸੀਆਂ ਤੋਂ ਇਲਾਵਾ ਦੇਸ਼ ਵਿਦੇਸ਼ ਬੈਠੇ ਉਨ੍ਹਾਂ ਦੇ ਸਮੂਹ ਹਿਤੈਸ਼ੀਆਂ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਬੀਤੇ ਦਿਨ ਜਿਉਂ ਹੀ ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੀ ਖਬਰ ਆਈ ਤਾਂ ਉਨ੍ਹਾਂ ਦੇ ਸ਼ੁੱਭਚਿੰਤਕਾਂ ਵੱਲੋਂ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਚੰਡੀਗੜ੍ਹ ਵਾਸੀਆਂ ਦਾ ਕਹਿਣਾ ਹੈ ਕਿ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਬਣ ਕੇ ਸ੍ਰੀ ਪਵਨ ਬਾਂਸਲ ਸੰਸਦੀ ਕੰਮ-ਕਾਰ ਵਿੱਚ ਨਵੇਂ ਮਾਪਦੰਡ ਕਾਇਮ ਕਰਨਗੇ। ਜਿਸ ਨਾਲ ਸਮੂਹ ਚੰਡੀਗੜ੍ਹ ਵਾਸੀਆਂ ਦਾ ਪੂਰੇ ਦੇਸ਼ ਵਿੱਚ ਮਾਣ-ਸਨਮਾਨ ਵਧੇਗਾ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਵੱਖ-ਵੱਖ ਵਿਦਿਆਰਥੀਆਂ ਨੇ ਵੀ ਸ੍ਰੀ ਪਵਨ ਬਾਂਸਲ ਦੇ ਸੰਸਦੀ ਮੰਤਰੀ ਬਣਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਅਹੁਦੇ ਨਾਲ ਉਨ੍ਹਾਂ ਨੂੰ ਕਾਨੂੰਨ ਦੀ ਪੜ੍ਹਾਈ ਕਰਨ ਦੇ ਮਾਮਲੇ ਵਿੱਚ ਨਵਾਂ ਉਤਸ਼ਾਹ ਮਿਲਿਆ ਹੈ।
ਪਾਰਟੀ ਭਾਵੇਂ ਬਦਲ ਲਈ, ਪ੍ਰੰਤੂ ਪੱਗਾਂ ਨਹੀਂ ਬਦਲੀਆਂ
ਕਾਂਗਰਸ ਵਿਚ ਸ਼ਾਮਲ ਹੋਏ ਕਈ ਟਕਸਾਲੀ ਨੇਤਾ ਅਜੇ ਵੀ ਬੰਨਦੇ ਹਨ ਨੀਲੀਆਂ ਪੱਗਾਂ ਸਰਬਜੀਤ ਸਿੰਘ ਭੰਗੂ ਪਟਿਆਲਾ, 4 ਮਈ – : ਲੋਕ ਸਭਾ ਦੀ ਚੋਣ ਸਬੰਧੀ ਜਾਰੀ ਸਰਗਰਮੀਆਂ ਦੌਰਾਨ ਦਲ ਬਦਲੀ ਦਾ ਰੁਝਾਨ ਵਧੇਰੇ ਭਾਰੂ ਰਿਹਾ। ਇਥੋਂ ਤੱਕ ਕਿ ਕਈ ਟਕਸਾਲੀ ਅਕਾਲੀ ਪਰਿਵਾਰ ਇਨ•ਾਂ ਵਿਚੋਂ ਖਾਸ਼ ਗੱਲ ਇਹ ਵੀ ਉਭਰਕੇ ਸਾਹਮਣੇ ਆਈ ਹੈ ਕਿ ਪਾਰਟੀ ਬਦਲਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਅਕਾਲੀ ਦਲ ਵਾਲੀਆਂ ਹੀ ਰਵਾਇਤੀ ਨੀਲੀਆਂ ਤੇ ਪੀਲੀਆਂ ਪੱਗਾਂ ਰੱਖੀਆਂ ਹੋਈਆਂ ਹਨ। ਇਸ ਇਲਾਕੇ ਵਿਚੋਂ ਕਾਂਗਰਸ ਵਿਚ ਸ਼ਾਮਲ ਹੋਣ ਵਾਲਾ ਸਭ ਤੋਂ ਵੱਧ ਟਕਸਾਲੀ ਤੇ ਪੰਥਕ ਆਗੂ ਜਥੇਦਾਰ ਜਗਤਾਰ ਸਿੰਘ ਰਾਜਲਾ ਹੈ। ਵਿਧਾਇਕ ਅਤੇ ਜਿਲ•ਾ ਅਕਾਲੀ ਜਥੇਦਾਰ ਪ੍ਰਧਾਨ ਰਹਿ ਚੁੱਕੇ ਸ੍ਰੀ ਰਾਜਲਾ ਨੇ ਅੱਜ ਵੀ ਆਪਣੇ ਸਿਰ ਕੇਸਰੀ ਰੰਗ ਦੀ ਉਹੋ ਹੀ ਦਸਤਾਰ ਸਜਾਈ ਹੋਈ ਹੈ। ਜੋ ਉਹ ਅਕਾਲੀ ਹੁੰਦਿਆਂ ਬੰਨਿਆਂ ਕਰਦੇ ਸਨ। ਸ੍ਰ. ਰਾਜਲਾ ਜਿਸਦੇ ਪਿਤਾ ਤੇ
Read More..
ਬਾਦਲ ਕੇ ਯਾਦ ਰੱਖਣ ਇਹ ਪੰਜਾਬ ਹੈ ਬਿਹਾਰ ਨਹੀਂ : ਪ੍ਰਨੀਤ ਕੌਰ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਹਲਕਾ ਪਟਿਆਲਾ ਦੇ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ 7 ਮਈ ਆਪਣੀ ਵੋਟ ਸ਼ਕਤੀ ਨਾਲ ਪੰਜਾਬ ਨੂੰ ਬਿਹਾਰ ਬਣਾਉਣ ਵਾਲੇ ਬਾਦਲਕਿਆਂ ਨੂੰ ਰਾਜ ਭਾਗ ਵਿਚੋਂ ਤੁਰਦਾ ਕਰ ਦੇਣ। ਅੱਜ ਇਥੇ ਡੀ ਸੀ.ਡਬਲਯੂ ਵਿਖੇ ਰੇਲਵੇ ਮੁਲਾਜ਼ਮਾਂ ਦੀ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਨੋਟ ਅਤੇ ਨਸ਼ੇ ਵੰਡਣ ਦੀ ਗਲਤ ਪ੍ਰਿਤ ਬਾਦਲਕਿਆਂ ਨੇ ਪਾਈ ਸੀ ਅਤੇ ਹੁਣ ਦੋ ਕਦਮ ਅੱਗੇ ਜਾਂਦਿਆਂ ਇਹ ਬੂਥਾਂ ’ਤੇ ਵੀ ਕਬਜ਼ੇ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ, ਜਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀ ਚੋਣਾਂ ਦੇ ਦੌਰਾਨ ਲੋਕਤੰਤਰ ਦੇ ਕਤਲ ਨੂੰ ਵੀ Read More..
ਅਕਾਲੀ ਦਲ ਨੂੰ ਜਬਰਦਸਤ ਝਟਕਾ ਸੀਨੀਅਰ ਅਕਾਲੀ ਆਗੂ ਪੂਨੀਆਂ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ
ਪਟਿਆਲਾ, 29 ਅਪ੍ਰੈਲ : ਪਟਿਆਲਾ ਜਿਲ੍ਹੇ ਵਿਚ ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਜਬਰਦਸਤ ਝਟਕਾ ਲੱਗਿਆ ਜਦੋਂ ਸ੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਗੁਰਬੰਸ ਸਿੰਘ ਪੂਨੀਆਂ ਆਪਣੇ ਸੈਂਕੜੇ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਅੱਜ ਇਥੇ ਮੋਤੀ ਮਹਿਲ ਵਿਚ ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੁੰਦਿਆਂ ਸ੍ਰ. ਪੂਨੀਆਂ ਨੇ ਕਿਹਾ ਕਿ ਉਹ ਆਉਂਦੀ 4 ਮਈ ਨੂੰ ਦੇਵੀਗੜ੍ਹ ਰੋਡ ’ਤੇ ਸਥਿਤ ਢਿਲੋਂ ਪੈਲੇਸ ਵਿਚ ਇਕ ਵਿਸ਼ਾਲ ਚੋਣ ਜਲਸਾ ਕਰਨਗੇ, ਜਿਸ ਵਿਚ ਉਨ੍ਹਾਂ ਦੇ ਹਜ਼ਾਰਾਂ ਸਮਰਥੱਕ ਕਾਂਗਰਸ ਦੇ ਬੇੜੇ ਵਿਚ ਸਵਾਰ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਡਾ. ਮਨਮੋਹਨ ਸਿੰਘ ਵਰਗੇ ਦੂਰ ਅੰਦੇਸ਼ੀ ਅਤੇ ਇਮਾਨਦਾਰ ਆਗੂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁੜ ਪੇਸ਼ ਕਰਕੇ ਪੰਜਾਬੀਆਂ ਦਾ ਵੱਡਾ ਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਣੁੂ ਸਮਝੋਤੇ ਦੇ ਵਿਰੁੱਧ ਜਦ ਅਕਾਲੀ ਸੰਸਦ ਵਿਚ ਡਾ. ਮਨਮੋਹਨ ਸਿੰਘ ਦੇ ਖਿਲਾਫ਼ ਵੋਟਾਂ ਪਾ ਰਹੇ ਸਨ
Read More..
ਚੋਣ ਨਤੀਜੇ ਸੁਣ ਕੇ ਬਾਦਲ ਰਿਟਾਇਰ ਹੋ ਜਾਵੇਗਾ- ਕੈਪਟਨ ਅਮਰਿੰਦਰ ਸਿੰਘ ਪਟਿਆਲਾ, 29 ਅਪ੍ਰੈਲ : ਪੰਜਾਬ ਕਾਂਗਰਸ ਦੀ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਸੁਣ ਕੇ ਵੱਡੇ ਬਾਦਲ ਸਰਗਰਮ ਸਿਆਸਤ ਤੋਂ ਸਦਾ ਲਈ ਸੰਨਿਆਸ ਲੈ ਲੈਣਗੇ। ਅੱਜ ਇਥੇ ਮੋਤੀ ਮਹਿਲ ਵਿਚ ਜਿਲ੍ਹਾ ਪਟਿਆਲਾ ਨਾਲ ਸਬੰਧਤ ਸ੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਗੁਰਬੰਸ਼ ਸਿੰਘ ਪੂਨੀਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਾਦਲ ਪਰਿਵਾਰ ਨੂੰ ਸਪੱਸ਼ਟ ਰੂਪ ਵਿਚ ਇਹ ਪਤਾ ਲੱਗ ਜਾਵੇਗਾ ਕਿ ਪੰਜਾਬ ਦੀ ਜਨਤਾ ਦਾ ਉਨ੍ਹਾਂ ਤੋਂ ਪੂਰੀ ਤਰ੍ਹਾਂ ਵਿਸਵਾਸ਼ ਉਠ ਗਿਆ ਹੈ, ਤੇ ਲੋਕ ਬਾਦਲਾਂ ਦੇ ਲੋਟੂ ਟੋਲੇ ਨੂੰ ਗਲੋਂ ਲਾਉਣ ਲਈ ਕਾਹਲੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਿਵਾਇਤੀ ਅੰਦਾਜ਼ ਵਿਚ ‘‘ਬਾਦਲ ਫੈਮਿਲੀ’ ’ਤੇ ਹੱਲਾ ਬੋਲਦਿਆਂ ਕਿਹਾ ‘‘ ਪੰਜਾਬ ਨੂੰ ਅੰਬੀ ਵਾਂਗ ਚੂਸ ਕੇ ਰੱਖ ਦਿੱਤਾ, ਹੁਣ ਜਦੋਂ ਪੰਜਾਬ ਦੇ ਲੋਕ ਇਨ੍ਹਾਂ ਦੇ ਬੀਂਡੇ ਬਜਾਉਣ ਲੱਗ ਰਹੇ ਹਨ ਤਾਂ ਬਾਦਲ ਪਿਓ-ਪੁੱਤਰ ਪੰਜਾਬ ਦੀ ਜਨਤਾ ਦੇ ਗੁੱਸੇ
Read More..
|